ਪੰਜਾਬਰਾਜਨੀਤੀ

ਪੰਜਾਬ ਵਿੱਚ 6 ਸਾਲਾਂ ਬਾਅਦ ਫੇਰ SAD-ਭਾਜਪਾ  ਗੱਠਜੋੜ ਦੀ ਜੁਗਲਬੰਦੀ ਤੈਅ 

ਪੰਜਾਬ ਵਿੱਚ 6 ਸਾਲਾਂ ਬਾਅਦ ਫੇਰ SAD-ਭਾਜਪਾ  ਗੱਠਜੋੜ ਦੀ ਜੁਗਲਬੰਦੀ ਤੈਅ
ਸੰਜੀਵ ਜਿੰਦਲ 
ਮਾਨਸਾ, 30 ਅਕਤੂਬਰ : ਪੰਜਾਬ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਦੋਵਾਂ ਪੁਰਾਣੀਆਂ ਭਾਈਵਾਲ ਪਾਰਟੀਆਂ ਵਿਚਾਲੇ ਸੀਟ-ਸ਼ੇਅਰਿੰਗ ਨੂੰ ਲੈ ਕੇ ਗੱਲਬਾਤ ਆਖ਼ਰੀ ਦੌਰ ‘ਚ ਹੈ ਤੇ ਦੀਵਾਲੀ ਤੋਂ ਬਾਅਦ ਕਿਸੇ ਵੀ ਵੇਲੇ ਅਧਿਕਾਰਤ ਐਲਾਨ ਹੋ ਸਕਦਾ ਹੈ।
ਭਾਜਪਾ ਦੀ ਮੰਗ: ਭਾਜਪਾ ਇਸ ਵਾਰ 40 ਤੋਂ 47 ਸੀਟਾਂ ਦੀ ਮੰਗ ਕਰ ਰਹੀ ਹੈ, ਜਦਕਿ ਪੁਰਾਣੇ ਗੱਠਜੋੜ ‘ਚ ਉਹ ਸਿਰਫ 22-23 ਸੀਟਾਂ ‘ਤੇ ਲੜਦੀ ਸੀ। ਕੁਝ ਰਿਪੋਰਟਾਂ ‘ਚ ਇਹ ਅੰਕੜਾ 45 ਸੀਟਾਂ ਦੇ ਆਸਪਾਸ ਵੀ ਦੱਸਿਆ ਗਿਆ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਤਾਂ ਸਾਫ਼ ਕਿਹਾ ਹੈ ਕਿ “ਪੁਰਾਣਾ 22 ਸੀਟਾਂ ਵਾਲਾ ਫਾਰਮੂਲਾ ਹੁਣ ਨਹੀਂ ਚੱਲੇਗਾ, ਭਾਜਪਾ ਜੂਨੀਅਰ ਪਾਰਟਨਰ ਨਹੀਂ ਬਣੇਗੀ” ਅਤੇ ਬਰਾਬਰ ਦੀ ਵੰਡ ਦੀ ਮੰਗ ਰੱਖੀ ਹੈ। ਦੂਜੇ ਪਾਸੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ 60 ਸੀਟਾਂ ਤੱਕ ਦੀ ਮੰਗ ‘ਤੇ ਅੜੀ ਹੈ, ਜਿਸ ਨਾਲ 50:50 ਫਾਰਮੂਲਾ ਮੁਸ਼ਕਲ ਹੋ ਗਿਆ ਹੈ।
ਸਮਝੌਤੇ ਦੀ ਉਮੀਦ: ਸੂਤਰਾਂ ਮੁਤਾਬਕ 36-37 ਸੀਟਾਂ ‘ਤੇ ਸਮਝੌਤਾ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਹੈ, ਜਦਕਿ ਇੱਕ ਪ੍ਰਸਤਾਵ ‘ਚ SAD ਨੂੰ 70 ਤੇ BJP ਨੂੰ 47 ਸੀਟਾਂ ਦੇਣ ਦੀ ਵੀ ਗੱਲ ਹੈ। ਇਸ ਵਾਰ ਗੱਠਜੋੜ ‘ਚ ਨਵਾਂ ਮੋੜ SAD (ਪੁਨਰ ਸੁਰਜੀਤ) ਧੜੇ ਨੂੰ ਲੈ ਕੇ ਹੈ। ਭਾਜਪਾ ਦੇ ਹਿੱਸੇ ‘ਚੋਂ ਕਰੀਬ 10 ਸੀਟਾਂ ਇਸ ਧੜੇ ਨੂੰ ਕਮਲ ਦੇ ਨਿਸ਼ਾਨ ‘ਤੇ ਲੜਾਈਆਂ ਜਾ ਸਕਦੀਆਂ ਹਨ।
ਅਕਾਲੀ ਦਲ ਹੀ ਵੱਡਾ ਭਾਈਵਾਲ ਰਹੇਗਾ ਤੇ 117 ‘ਚੋਂ 60 ਤੋਂ ਵੱਧ ਸੀਟਾਂ ‘ਤੇ ਲੜੇਗਾ, ਇਹ ਤੈਅ ਮੰਨਿਆ ਜਾ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!