ਮੁੱਖ ਖ਼ਬਰਾਂ

ਬ੍ਰੇਕਿੰਗ: ਕੱਲ੍ਹ ਪਿੰਡ ਭੰਮੇ ਕਲਾਂ ‘ਚ ਹੀ ਹੋਵੇਗਾ ਦਲਜੀਤ ਸਿੰਘ ਦਾ ਸਸਕਾਰ

ਬ੍ਰੇਕਿੰਗ: ਕੱਲ੍ਹ ਪਿੰਡ ਭੰਮੇ ਕਲਾਂ ‘ਚ ਹੀ ਹੋਵੇਗਾ ਦਲਜੀਤ ਸਿੰਘ ਦਾ ਸਸਕਾਰ
 
 
ਸੰਜੀਵ ਜਿੰਦਲ 
 
ਮਾਨਸਾ, 4 ਨਵੰਬਰ : ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੇ ਸਸਕਾਰ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਅੱਜ ਵੱਡਾ ਮੋੜ ਆਇਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਬੁੱਧਵਾਰ ਨੂੰ ਸੁਣਵਾਈ ਦੌਰਾਨ ਮ੍ਰਿਤਕ ਦਲਜੀਤ ਸਿੰਘ ਦਾ ਸਸਕਾਰ ਉਸ ਦੇ ਜੱਦੀ ਪਿੰਡ ਭੰਮੇ ਕਲਾਂ ਵਿੱਚ ਹੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਸਾਰੇ ਪੱਖਾਂ ਨੇ ਭਰੀ ਹਾਮੀ
ਬੁੱਧਵਾਰ ਨੂੰ ਦਲਜੀਤ ਸਿੰਘ ਦਾ ਪਿੰਡ ‘ਚ ਸਸਕਾਰ ਕਰਨ ਦੀ ਪਟੀਸ਼ਨ ‘ਤੇ ਸੁਣਵਾਈ ਦੌਰਾਨ ਸਾਰੀਆਂ ਧਿਰਾਂ ਨੇ ਇਸ ‘ਤੇ ਸਹਿਮਤੀ ਦਿੱਤੀ, ਜਿਸ ਵਿੱਚ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਵੀ ਸ਼ਾਮਲ ਸੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਹਾਈਕੋਰਟ ਨੇ ਦਲਜੀਤ ਸਿੰਘ ਦੀ ਦੇਹ ਦਾ ਚੰਡੀਗੜ੍ਹ ਦੇ PGI ਵਿੱਚ ਦੁਬਾਰਾ ਪੋਸਟਮਾਰਟਮ ਅਤੇ ਸੈਕਟਰ-25 ਸ਼ਮਸ਼ਾਨਘਾਟ ਵਿੱਚ ਸਸਕਾਰ ਦੇ ਹੁਕਮ ਦਿੱਤੇ ਸਨ। ਪਰਿਵਾਰ ਦੀ ਮੰਗ ‘ਤੇ ਹੁਣ ਅਦਾਲਤ ਨੇ ਪਿੰਡ ਵਿੱਚ ਹੀ ਸਸਕਾਰ ਦੇ ਹੁਕਮ ਦਿੱਤੇ ਹਨ।
ਦਲਜੀਤ ਸਿੰਘ ਦੀ ਭੈਣ ਅਤੇ ਪਤਨੀ ਨੇ ਕਿਹਾ ਸੀ ਕਿ ਉਹ ਪੋਸਟਮਾਰਟਮ ਚੰਡੀਗੜ੍ਹ ਵਿੱਚ ਕਰਵਾਉਣ ਲਈ ਸਹਿਮਤ ਹਨ, ਪਰ ਅੰਤਿਮ ਸਸਕਾਰ ਜੱਦੀ ਪਿੰਡ ਵਿੱਚ ਹੀ ਹੋਣਾ ਚਾਹੀਦਾ ਹੈ।
ਅਦਾਲਤ ਦੇ ਹੁਕਮਾਂ ਅਨੁਸਾਰ ਅੰਤਿਮ ਸੰਸਕਾਰ ਪੁਲਿਸ ਦੀ ਨਿਗਰਾਨੀ ਹੇਠ ਕਰਵਾਇਆ ਜਾਵੇਗਾ ਅਤੇ ਹੁਣ ਦਲਜੀਤ ਸਿੰਘ ਦਾ ਅੰਤਿਮ ਸਸਕਾਰ ਕੱਲ੍ਹ ਪਿੰਡ ਭੰਮੇ ਕਲਾਂ ਵਿੱਚ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!