ਰਾਜਨੀਤੀ
ਵੱਡੀ ਖ਼ਬਰ: 2027 ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਚੰਡੀਗੜ੍ਹ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (AAP) ਨੇ ਅੱਜ ਆਪਣੀ ਪਹਿਲੀ ਉਮੀਦਵਾਰ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 40 ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਐਲਾਨ ਕਰਕੇ ਚੋਣ ਤਿਆਰੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੂਚੀ ਵਿੱਚ ਸਭ ਤੋਂ ਵੱਡਾ ਨਾਮ ਮੁੱਖ ਮੰਤਰੀ ਭਗਵੰਤ ਮਾਨ ਦਾ ਹੈ, ਜੋ ਇੱਕ ਵਾਰ ਫਿਰ ਧੂਰੀ (ਹਲਕਾ ਨੰ. 107) ਤੋਂ ਚੋਣ ਲੜਨਗੇ।
ਮੁੱਖ ਚਿਹਰਿਆਂ ਨੂੰ ਫਿਰ ਟਿਕਟ
ਪਾਰਟੀ ਨੇ ਆਪਣੇ ਮੌਜੂਦਾ ਵਿਧਾਇਕਾਂ, ਮੰਤਰੀਆਂ ਅਤੇ ਸਪੀਕਰ ‘ਤੇ ਭਰੋਸਾ ਜਤਾਇਆ ਹੈ:
ਇਹ ਲਿਸਟ ਮਾਲਵਾ, ਮਾਝਾ ਅਤੇ ਦੁਆਬਾ ਦੇ ਸਾਰੇ ਖੇਤਰਾਂ ਨੂੰ ਕਵਰ ਕਰਦੀ ਹੈ।
ਪਹਿਲੀ ਲਿਸਟ ਦੇ 40 ਉਮੀਦਵਾਰਾਂ ਦੀ ਪੂਰੀ ਸੂਚੀ
ਬਟਾਲਾ – ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
ਅਜਨਾਲਾ – ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ ਦੱਖਣੀ -ਡਾ. ਇੰਦਰਬੀਰ ਸਿੰਘ ਨਿੱਜਰ
ਤਰਨਤਾਰਨ – ਹਰਮੀਤ ਸਿੰਘ ਸੰਧੂ
ਖੇਮਕਰਨ – ਸਰਵਣ ਸਿੰਘ ਧੁੰਨ
ਨਕੋਦਰ – ਇੰਦਰਜੀਤ ਕੌਰ ਮਾਨ
ਕਰਤਾਰਪੁਰ – ਬਲਕਾਰ ਸਿੰਘ
ਦਸੂਹਾ – ਕਰਮਵੀਰ ਸਿੰਘ ਘੁੰਮਣ
ਉੜਮੁੜ – ਜਸਵੀਰ ਸਿੰਘ ਰਾਜਾ ਗਿੱਲ
ਹੁਸ਼ਿਆਰਪੁਰ -ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
ਚੱਬੇਵਾਲ – ਈਸ਼ੰਕ ਕੁਮਾਰ ਚੱਬੇਵਾਲ
ਗੜ੍ਹਸ਼ੰਕਰ – ਜੈ ਕ੍ਰਿਸ਼ਨ ਸਿੰਘ ਰੋੜੀ
ਬਲਾਚੌਰ -ਸੰਤੋਸ਼ ਕਟਾਰੀਆ
ਰੂਪਨਗਰ – ਦਿਨੇਸ਼ ਚੱਢਾ
ਐਸ.ਏ.ਐਸ ਨਗਰ – ਕੁਲਵੰਤ ਸਿੰਘ
ਫਤਹਿਗੜ੍ਹ ਸਾਹਿਬ – ਲਖਬੀਰ ਸਿੰਘ ਰਾਏ
ਅਮਲੋਹ – ਗੁਰਿੰਦਰ ਸਿੰਘ ਗੈਰੀ ਵੜਿੰਗ
ਸਮਰਾਲਾ – ਜਗਤਾਰ ਸਿੰਘ ਦਿਆਲਪੁਰਾ
ਲੁਧਿਆਣਾ ਪੂਰਬੀ – ਦਲਜੀਤ ਸਿੰਘ ਗਰੇਵਾਲ ਭੋਲਾ
ਆਤਮ ਨਗਰ – ਕੁਲਵੰਤ ਸਿੰਘ ਸਿੱਧੂ
ਲੁਧਿਆਣਾ ਸੈਂਟਰਲ -ਅਸ਼ੋਕ ਪਰਾਸ਼ਰ ਪੱਪੀ
ਲੁਧਿਆਣਾ ਪੱਛਮੀ – ਸੰਜੀਵ ਅਰੋੜਾ
ਲੁਧਿਆਣਾ ਉੱਤਰੀ – ਚੌਧਰੀ ਮਦਨ ਲਾਲ ਬੱਗਾ
ਪਾਇਲ – ਮਨਵਿੰਦਰ ਸਿੰਘ ਗਿਆਸਪੁਰਾ
ਨਿਹਾਲ ਸਿੰਘ ਵਾਲਾ – ਮਨਜੀਤ ਸਿੰਘ ਬਿਲਾਸਪੁਰ
ਭਾਗਾ ਪੁਰਾਣਾ – ਅੰਮ੍ਰਿਤਪਾਲ ਸਿੰਘ ਸੁਖਾਨੰਦ
ਮੋਗਾ – ਡਾ. ਅਮਨਦੀਪ ਕੌਰ ਅਰੋੜਾ
ਧਰਮਕੋਟ – ਦੇਵਿੰਦਰਜੀਤ ਸਿੰਘ ਲਾਡੀ ਢੋਸ
ਜਲਾਲਾਬਾਦ – ਜਗਦੀਪ ਕੰਬੋਜ ਗੋਲਡੀ
ਫਾਜ਼ਿਲਕਾ – ਨਰਿੰਦਰਪਾਲ ਸਿੰਘ ਸਵਨਾ
ਮੁਕਤਸਰ – ਜਗਦੀਪ ਸਿੰਘ ਕਾਕਾ ਬਰਾੜ
ਕੋਟਕਪੂਰਾ – ਕੁਲਤਾਰ ਸਿੰਘ ਸੰਧਵਾਂ
ਜੈਤੋ – ਅਮੋਲਕ ਸਿੰਘ
ਤਲਵੰਡੀ ਸਾਬੋ – ਬਲਜਿੰਦਰ ਕੌਰ
ਸਰਦੂਲਗੜ੍ਹ – ਗੁਰਪ੍ਰੀਤ ਸਿੰਘ ਬਨਾਂਵਾਲੀ
ਭਦੌੜ – ਲਾਭ ਸਿੰਘ ਉਗੋਕੇ
ਮਹਿਲ ਕਲਾਂ – ਕੁਲਵੰਤ ਸਿੰਘ ਪੰਡੋਰੀ
ਅਮਰਗੜ੍ਹ – ਜਸਵੰਤ ਸਿੰਘ ਗੱਜਣਮਾਜਰਾ
ਧੂਰੀ – ਭਗਵੰਤ ਮਾਨ
ਪਟਿਆਲਾ – ਅਜੀਤਪਾਲ ਸਿੰਘ ਕੋਹਲੀ
ਪੰਜਾਬ ਵਿੱਚ 117 ਮੈਂਬਰੀ ਵਿਧਾਨ ਸਭਾ ਦਾ ਕਾਰਜਕਾਲ 16 ਮਾਰਚ 2027 ਨੂੰ ਖਤਮ ਹੋ ਰਿਹਾ ਹੈ, ਇਸ ਲਈ ਚੋਣਾਂ 2027 ਦੇ ਸ਼ੁਰੂ ਵਿੱਚ ਹੋਣੀਆਂ ਤੈਅ ਹਨ। AAP ਨੇ ਸਭ ਤੋਂ ਪਹਿਲਾਂ ਲਿਸਟ ਜਾਰੀ ਕਰਕੇ ਵਿਰੋਧੀਆਂ ‘ਤੇ ਮਨੋਵਿਗਿਆਨਕ ਬੜ੍ਹਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।




