ਪੰਜਾਬ

ਸਿਆਸੀ ਸ਼ਤਰੰਜ : ਕੁੱਝ ਵੀ ਕਰਕੇ ਸੱਤਾਧਾਰੀ ਪਾਰਟੀ ਦਾ ਯੱਕਾ ਕੁੱਟਣ ਨੂੰ ਫਿਰਦੀਆਂ ਨੇ ਸਿਆਸੀ  ਪਾਰਟੀਆਂ

ਸਿਆਸੀ ਸ਼ਤਰੰਜ : ਕੁੱਝ ਵੀ ਕਰਕੇ ਸੱਤਾਧਾਰੀ ਪਾਰਟੀ ਦਾ ਯੱਕਾ ਕੁੱਟਣ ਨੂੰ ਫਿਰਦੀਆਂ ਨੇ ਸਿਆਸੀ  ਪਾਰਟੀਆਂ
 
 
ਸੰਪਾਦਕ ਡੈਸਕ 
ਮਾਨਸਾ, 28 ਅਕਤੂਬਰ – ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਸਿਆਸੀ ਸ਼ਤਰੰਜ ਦੀ ਖੇਡ ਤੇਜ਼ ਹੋ ਗਈ ਹੈ। ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਵਿਰੋਧੀ ਪਾਰਟੀਆਂ ਆਪੋ-ਆਪਣੀ ਪੰਜੀ ਭਾਵ ਚਾਲ ਚੱਲ ਰਹੀਆਂ ਹਨ, ਤਾਂ ਜੋ ਸੱਤਾ ਦੇ ਯੱਕੇ ਨੂੰ ਕੁੱਟਿਆ ਜਾ ਸਕੇ।
ਪਿਛਲੇ ਹਫ਼ਤੇ ਹੋਏ ਛੇ ਦਿਨਾਂ ਵਿਧਾਨ ਸਭਾ ਸੈਸ਼ਨ ਵਿੱਚ ਇਹ ਤਸਵੀਰ ਸਾਫ਼ ਦਿਖਾਈ ਦਿੱਤੀ। 22 ਤੋਂ 27 ਅਕਤੂਬਰ ਤੱਕ ਚੱਲੇ ਸੈਸ਼ਨ ਵਿੱਚ ਨਸ਼ਾ ਤਸਕਰੀ, ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ ਦੇ ਦੋਸ਼ ਅਤੇ ਕਿਸਾਨਾਂ ਦੇ ਮੁੱਦਿਆਂ ਤੇ ਸਰਕਾਰ ਨੂੰ ਘੇਰਿਆ ਗਿਆ। ਸੈਸ਼ਨ ਦੇ ਆਖਰੀ ਦਿਨ ਤਾਂ ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਸਦਨ ਦੇ ਬਾਹਰ ਹੀ ਕਾਂਗਰਸ ਅਤੇ ‘ਆਪ’ ਦੇ ਆਗੂ ਆਹਮੋ-ਸਾਹਮਣੇ ਭਿੜ ਗਏ ਅਤੇ ਜ਼ਬਰਦਸਤ ਹੰਗਾਮਾ ਹੋਇਆ।
ਕਾਂਗਰਸ ਦੀ ਚਾਲ – ਕਾਨੂੰਨ ਵਿਵਸਥਾ ਤੇ ਨਸ਼ਾ ਮੁੱਦਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਤੱਕ ਕਰ ਦਿੱਤੀ। ਕਾਂਗਰਸ ਦਾ ਦੋਸ਼ ਹੈ ਕਿ ‘ਆਪ’ ਸਰਕਾਰ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਵਿਗੜੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਵਿਧਾਇਕਾਂ ਨੂੰ ਸਦਨ ਵਿੱਚ ਜਾਣ ਤੋਂ ਰੋਕਣ ਦਾ ਦੋਸ਼ ਲਾ ਕੇ ਕਿਹਾ ਕਿ “ਡੈਮੋਕਰੇਸੀ ਦਾ ਘਾਣ ਹੋਇਆ ਹੈ।”
ਭਾਜਪਾ ਦਾ ਦਾਅ – NDA ਬਣਾਏਗੀ ਸਰਕਾਰ
ਦੂਜੇ ਪਾਸੇ ਭਾਜਪਾ ਨੇ ਵੱਖਰਾ ਪੱਤਾ ਸੁੱਟਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਬਿਆਨ ਦਿੱਤਾ ਕਿ ਵਿਰੋਧੀ ਧਿਰਾਂ ਦੇ ਧਰਨੇ-ਪ੍ਰਦਰਸ਼ਨਾਂ ਨਾਲ ਕੁਝ ਨਹੀਂ ਹੋਣਾ ਅਤੇ ਪੰਜਾਬ ਵਿੱਚ ਅਗਲੀ ਸਰਕਾਰ NDA ਦੀ ਬਣੇਗੀ। ਇਸ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਹੋਰ ਗਰਮਾ ਗਈ ਹੈ, ਅਤੇ ਕਾਂਗਰਸ ਤੇ ‘ਆਪ’ ਦੋਵਾਂ ਨੇ ਹੀ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਹਰ ਵਿਰੋਧੀ ਪਾਰਟੀ ਆਪਣੀ ਚਾਲ ਨਾਲ ਸੱਤਾਧਾਰੀ ਪਾਰਟੀ ਨੂੰ ਚੈੱਕ-ਮੇਟ ਕਰਨ ਦੀ ਕੋਸ਼ਿਸ਼ ਵਿੱਚ ਹੈ। ਕਾਂਗਰਸ ਨਸ਼ਾ ਅਤੇ ਕਤਲਾਂ ਦੇ ਮੁੱਦੇ ਤੇ, ਭਾਜਪਾ ਕੇਂਦਰੀ ਜਾਂਚ ਏਜੰਸੀਆਂ ਅਤੇ ਵਿਕਾਸ ਦੇ ਨਾਮ ਤੇ, ਅਤੇ ਅਕਾਲੀ ਦਲ ਪਾਣੀਆਂ ਦੇ ਮੁੱਦੇ ਤੇ ‘ਆਪ’ ਨੂੰ ਘੇਰ ਰਿਹਾ ਹੈ। ਆਖਰੀ ਸੈਸ਼ਨ ਵਿੱਚ ਦਰਿਆਈ ਪਾਣੀਆਂ ਬਾਰੇ ਪੰਜ ਮਤੇ ਪਾਸ ਹੋਣ ਦੌਰਾਨ ਵਿਰੋਧੀ ਧਿਰ ਦੀ ਗੈਰ-ਹਾਜ਼ਰੀ ਵੀ ਇਸੇ ਸਿਆਸੀ ਸ਼ਤਰੰਜ ਦਾ ਹਿੱਸਾ ਮੰਨੀ ਜਾ ਰਹੀ ਹੈ।
ਫਿਲਹਾਲ ‘ਆਪ’ ਸਰਕਾਰ ਆਪਣੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀਆਂ ਪ੍ਰਾਪਤੀਆਂ ਗਿਣਾ ਰਹੀ ਹੈ, ਪਰ ਵਿਰੋਧੀ ਧਿਰਾਂ ਦਾ ਇੱਕੋ ਟੀਚਾ ਹੈ ਸੱਤਾਧਾਰੀ ਪਾਰਟੀ ਦਾ ਯੱਕਾ ਕੁੱਟਣਾ।

Related Articles

Leave a Reply

Your email address will not be published. Required fields are marked *

Back to top button
Click to listen highlighted text!
error: Content is protected !!