ਸਥਾਨਕ ਖ਼ਬਰਾਂ
ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ : ਸ਼੍ਰੀ ਰਾਮ ਚੰਦਰ ਜੀ ਨੇ ਸਵੰਬਰ ਦੌਰਾਨ ਤੋੜਿਆ ਸਿ਼ਵ ਧਨੁਸ਼
ਸੀਤਾ ਮਾਤਾ ਦੇ ਵਿਆਹ ਉਪਰੰਤ ਵਿਦਾਇਗੀ ਦ੍ਰਿਸ਼ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ : ਸ਼੍ਰੀ ਰਾਮ ਚੰਦਰ ਜੀ ਨੇ ਸਵੰਬਰ ਦੌਰਾਨ ਤੋੜਿਆ ਸਿ਼ਵ ਧਨੁਸ਼
ਸੀਤਾ ਮਾਤਾ ਦੇ ਵਿਆਹ ਉਪਰੰਤ ਵਿਦਾਇਗੀ ਦ੍ਰਿਸ਼ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਲਛਮਣ ਪਰਸ਼ੂਰਾਮ ਸੰਵਾਦ ਨੂੰ ਦਰਸ਼ਕਾਂ ਨੇ ਤਾੜੀਆਂ ਦੀ ਗੜਗੜਾਹਟ ਨਾਲ ਸਹਾਰਿਆ
ਪ੍ਰੇਮ ਅਰੋੜਾ ਨੇ ਚੌਥੇ ਦਿਨ ਦੀ ਨਾਈਟ ਦਾ ਰਿਬਨ ਕੱਟ ਕੇ ਕੀਤਾ ਉਦਘਾਟਨ
ਸੰਜੀਵ ਜਿੰਦਲ
ਮਾਨਸਾ 12 ਅਕਤੂਬਰ : ਸਾਨੂੰ ਸਾਰਿਆਂ ਨੂੰ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਦੱਸੇ ਪੁਰਣਿਆਂ `ਤੇ ਚੱਲਣ ਦੀ ਲੋੜ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ (ਬ) ਮਾਨਸਾ ਪ੍ਰੇਮ ਅਰੋੜਾ ਨੇ ਸ਼੍ਰੀ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਵੱਲੋਂ ਕੀਤੇ ਜਾ ਰਹੇ ਸ਼੍ਰੀ ਰਾਮ ਲੀਲਾ ਮੰਚਨ ਦੇ ਚੌਥੇ ਦਿਨ ਦੀ ਨਾਈਟ ਦਾ ਉਦਘਾਟਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਸ਼੍ਰੀ ਰਮਾਇਣ ਇੱਕ ਅਜਿਹਾ ਇਤਿਹਾਸ ਹੈ, ਜਿਸ ਤੋਂ ਸਿੱਖਿਆ ਲੈ ਕੇ ਹਰੇਕ ਵਿਅਕਤੀ ਨੂੰ ਉਸ ਉਪਰ ਅਮਲ ਕਰਨ ਦੀ ਲੋੜ ਹੈ।
ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਵੱਲੋ ਮੁੱਖ ਮਹਿਮਾਨ ਅਤੇ ਹੋਰ ਪਤਵੰਤੇ ਵਿਅਕਤੀਆਂ ਨੂੰ ਕਲੱਬ ਵੱਲੋਂ ਜੀ ਆਇਆਂ ਆਖਦੇ ਹੋਏ ਕੱਲਬ ਦੇ ਕਲਾਕਾਰਾਂ ਵੱਲੋਂ ਸਖ਼ਤ ਮਿਹਨਤ ਤੋਂ ਬਾਅਦ ਖੇਡੀ ਜਾ ਰਹੀ ਸ਼੍ਰੀ ਰਾਮ ਲੀਲਾ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਪੂਰੀ ਨਿਸਵਾਰਥ ਭਾਵਨਾ ਨਾਲ 1 ਮਹੀਨੇ ਤੋਂ ਵੀ ਵੱਧ ਦਿਨਾਂ ਦੀ ਰਿਹਰਸਲ ਤੋਂ ਬਾਅਦ ਆਪ ਸਭ ਦੇ ਸਾਹਮਣੇ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੁੱਚੇ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਨੂੰ ਬਲਜੀਤ ਕੜਵਲ ਵੱਲੋਂ ਸਾਡਾ ਮਾਨਸਾ ਦੇ ਯੂ.ਟਯੂਬ ਅਤੇ ਫੇਸਬੁੱਕ ਚੈਨਲ `ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਹੈ, ਤਾਂ ਜੋ ਦੂਰ-ਦੁਰਾਡੇ ਅਤੇ ਵਿਦੇਸ਼ਾਂ `ਚ ਬੈਠੇ ਲੋਕ ਵੀ ਇਸਨੂੰ ਦੇਖ ਸਕਣ।
ਜਨਰਲ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਦੀ ਆਰਤੀ ਕਰ ਕੇ ਕੀਤਾ ਗਿਆ। ਬਾਕੀ ਦੇ ਦ੍ਰਿਸ਼ਾਂ ਵਿੱਚ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਹਾਰਾਜਾ ਜਨਕ ਨੇ ਪ੍ਰਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸੀਤਾ ਦਾ ਵਿਆਹ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ। ਉਸ ਤੋਂ ਪਹਿਲਾਂ ਭਗਵਾਨ ਸ਼੍ਰੀ ਰਾਮ ਜਨਕ ਪੁਰੀ ਪੁਸ਼ਪਵਾਟਿਕਾ ਵਿੱਚ ਆਉਂਦੇ ਹਨ ਤੇ ਪੂਜਾ ਲਈ ਫੁਲ ਲੈਣ ਤੋਂ ਬਾਅਦ ਸੀਤਾ ਮਾਤਾ ਦਾ ਮਾਂ ਗੋਰਾਂ ਦੀ ਪੂਜਾ ਕਰਨਾ, ਪੁਸ਼ਪਵਾਟਿਕਾ ਵਿਚ ਸੀਤਾ ਮਾਤਾ ਦਾ ਸ਼੍ਰੀ ਰਾਮ ਜੀ ਨੂੰ ਦੇਖਣਾ, ਸੀਤਾ ਮਾਤਾ ਦਾ ਮਨ ਚਾਹਾ ਵਰ ਲੈਣ ਲਈ ਭਗਵਾਨ ਸਿ਼ਵਜੀ ਦੇ ਧਨੁਸ਼ ਦੀ ਆਰਤੀ ਕਰਨਾ ਆਦਿ ਦ੍ਰਿਸ਼ਾਂ ਨੂੰ ਦਰਸ਼ਕਾਂ ਨੇ ਬਹੁਤ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਦੇਖਿਆ।
ਇਸ ਤੋਂ ਇਲਾਵਾ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ, ਵੱਖ-ਵੱਖ ਦੇਸ਼ਾਂ ਦੇ ਰਾਜਿਆਂ ਵੱਲੋ ਧਨੁਸ਼ ਤੋੜਨ ਲਈ ਜੋਰ ਲਗਾਉਣਾ, ਰਾਜਾ ਜਨਕ ਦਾ ਨਿਰਾਸ਼ ਹੋ ਕੇ ਸਾਰੇ ਰਾਜਿਆਂ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ, ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ, ਸ਼੍ਰੀ ਰਾਮ ਚੰਦਰ ਜੀ ਵੱਲੋਂ ਧਨੁਸ਼ ਤੋੜਨਾ, ਭਗਵਾਨ ਪਰਸ਼ੂਰਾਮ ਦਾ ਆਉਣਾ, ਇਸ ਉੁਪਰੰਤ ਰਾਜਾ ਜਨਕ ਨੇ ਜਦੋਂ ਆਪਣੀ ਪੁੱਤਰੀ ਸੀਤਾ ਨੂੰ ਸ਼੍ਰੀ ਰਾਮ ਜੀ ਨਾਲ ਤੋਰਿਆ, ਤਾਂ ਇਸ ਵਿਦਾਇਗੀ ਦੇ ਦ੍ਰਿਸ਼ ਨੂੰ ਦੇਖ ਕੇ ਸਾਰੇ ਦਰਸ਼ਕ ਭਾਵੁਕ ਹੋ ਗਏ ਅਤੇ ਲੋਕਾਂ ਦੀਆਂ ਅੱਖਾਂ ਵਿੱਚ ਅੱਥਰੂ ਦਿਖਾਈ ਦੇਣ ਲੱਗੇ।
ਪ੍ਰਧਾਨ ਐਕਟਰ ਬਾਡੀ ਵਰੁਣ ਕੁਮਾਰ ਅਤੇ ਚੇਅਰਮੈਨ ਸੁਰਿੰਦਰ ਨੰਗਲਿਆ ਨੇ ਦੱਸਿਆ ਕਿ ਸ਼੍ਰੀ ਰਾਮ ਦੇ ਰੋਲ ਵਿੱਚ ਡਾ. ਵਿਕਾਸ ਸ਼ਰਮਾ, ਲਛਮਣ ਸੋਨੂੰ ਰੱਲਾ, ਮਾਤਾ ਸੀਤਾ ਜੁਨੈਦ, ਸਖੀਆਂ ਮਨੀ, ਹੈਪੀ, ਦਿਲਜਾਨ, ਸੰਜੂ, ਤਰੁਣ ਦਿਖਾਈ ਦਿੱਤੇ। ਇਸ ਤੋਂ ਇਲਾਵਾ ਰਾਜਾ ਜਨਕ ਦੀ ਭੁਮਿਕਾ ਮਨੋਜ ਅਰੋੜਾ, ਭਾਟ ਰਾਜੂ ਬਾਵਾ, ਰਾਜੇ ਸ਼ੰਟੀ ਅਰੋੜਾ, ਗਗਨ, ਮਨੋਜ ਸ਼ਰਮਾ, ਸਤਨਾਮ ਸੇਠੀ, ਜੀਵਨ ਜੁਗਨੀ, ਨਰੇਸ਼ ਬਾਂਸਲ, ਜੀਵਨ ਜੁਗਨੀ, ਮੇਹੁਲ ਸ਼ਰਮਾ, ਸਮਰ ਸ਼ਰਮਾ, ਦਸ਼ਰਥ ਰਾਜੇਸ਼ ਨਾਗਪਾਲ, ਰਿਹਾਨ ਖਾਨ, ਆਦਿਤਯ ਸ਼ਰਮਾ ਮੋਦੀ, ਬੰਟੀ, ਪੰਕਜ, ਹੈਰੀ, ਵਿਸ਼ਵਾਮਿੱਤਰ ਅੰਗਰੇਜ ਕੁਮਾਰ, ਭਗਵਾਨ ਸ਼੍ਰੀ ਪਰਸ਼ੂਰਾਮ ਵਿਸ਼ਾਲ ਵਿੱਕੀ ਸਰਮਾ ਨੇ ਆਪਣੀ-ਆਪਣੀ ਭੂਮਿਕਾ ਬਾਖ਼ੂਬੀ ਨਿਭਾਈ। ਸ਼੍ਰੀ ਰਾਮ ਲੀਲਾ ਮੰਚਨ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਅਰੂਣ ਅਰੋੜਾ ਅਤੇ ਬਲਜੀਤ ਸ਼ਰਮਾ (ਪ੍ਰੈਸ ਸਕੱਤਰ) ਵੱਲੋਂ ਸਾਂਝੇ ਤੌਰ `ਤੇ ਨਿਭਾਈ ਗਈ।
ਇਸ ਮੌਕੇ ਡਾਇਰੈਕਟਰ ਪ੍ਰਵੀਨ ਟੋਨੀ ਸ਼ਰਮਾ, ਵਿਨੋਦ ਪਠਾਨ, ਮੁਕੇਸ਼ ਬਾਂਸਲ, ਤਰਸੇਮ ਹੋਂਡਾ, ਸੇਵਕ ਸੰਦਲ, ਵਿਪਨ ਕੁਮਾਰ, ਬੰਟੀ ਸ਼ਰਮਾ, ਕੇਵਲ ਅਜਨਬੀ, ਮਨਜੀਤ ਬੱਬੀ, ਅਸ਼ੋਕ ਟੀਟਾ, ਬਨਵਾਰੀ ਲਾਲ ਬਜਾਜ, ਨਵਜੋਤ ਬੱਬੀ, ਪੁਨੀਤ ਸ਼ਰਮਾ ਗੋਗੀ, ਮੋਹਿਤ ਗੋਇਲ, ਹਾਰੋਮਨੀਅਮ ਤੇ ਕੀ-ਬੋਰਡ ਪਲੇਅਰ ਸ਼੍ਰੀ ਮੋਹਨ ਸੋਨੀ, ਢੋਲਕ ਵਾਦਕ ਜਸ਼ਨ ਕੁਮਾਰ, ਗੋਰਵ ਬਜਾਜ, ਯੋਗੇਸ਼, ਰਾਜ ਕੁਮਾਰ ਰਾਜੀ, ਸ਼੍ਰੀ ਰਾਜੇਸ਼ ਪੁੜਾ, ਦੀਪਕ ਦੀਪੂ, ਕ੍ਰਿਸ਼ਨ ਮਾਸਟਰ, ਰਿੰਕੂ ਬਾਂਸਲ, ਸੰਦੀਸ਼ ਤੋਂ ਇਲਾਵਾ ਹੋਰ ਵੀ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ।



